ਸਿੱਧੂ ਮੂਸੇਵਾਲਾ ਦੀ ਵੱਧੀ ਮੁਸ਼ਕਲਾਂ, ਪੰਜਾਬ ਸਰਕਾਰ ਲਵੇਗੀ ਵੱਡਾ ਐਕਸ਼ਨ

ਇਸ ਵੇਲੇ ਦੀ ਵੱਡੀ ਖ਼ਬਰ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲੇ ਵੱਲੋਂ ਅੱਜ ਨਵਾਂ ਗਾਣਾ ਕੱਢਿਆ ਗਿਆ ਹੈ ਜਿਸਨੂੰ ਲੈ ਕੇ ਪੰਜਾਬ ਦੇ ਵਿੱਚ ਚਰਚਾ ਛਿੜੀ ਹੋਈ ਹੈ ਜਿਥੇ ਕਿ ਸਿੱਧੂ ਮੂਸੇਵਾਲੇ ਦੇ ਵੱਲੋਂ ਆਪਣੇ ਗਾਣਿਆਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਨਾਲ ਜੁਡ਼ੀਅਾਂ ਹੋੲੀਅਾਂ

ਗੱਲਾਂ ਕੀਤੀਆਂ ਗਈਆਂ ਹਨ ਉਸਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੱਦਾਰ ਆਖਿਆ ਗਿਆ ਹੈ ਸਿੱਧੂ ਮੂਸੇਵਾਲੇ ਨੇ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਲੋਕ ਉਹ ਹਨ ਜਿਹੜੇ ਬੀਬੀ ਖਾਲੜਾ ਨੂੰ ਹਰਾਇਆ ਹੋਇਆ ਹੈ ਉਨ੍ਹਾਂ ਨੇ ਆਪਣੇ ਗਾਣਿਆਂ ਵਿੱਚ ਸਿਮਰਜੀਤ ਸਿੰਘ ਮਾਨ ਦਾ ਵੀ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਲੋਕਾਂ ਨੇ ਸਿਮਰਜੀਤ ਸਿੰਘ ਮਾਨ ਵੀ ਹਰਾਇਆ ਹੈ ਇਸ ਬਾਰੇ ਹੁਣ ਜਦੋਂ ਪੱਤਰਕਾਰਾਂ ਦੇ ਵੱਲੋਂ ਪੰਜਾਬ ਦੇ

ਟਰਾਂਸਪੋਰਟ ਮੰਤਰੀ ਲਾਲਜੀ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕੀ ਸਿੱਧੂ ਮੂਸੇਵਾਲੇ ਦੇ ਵੱਲੋਂ ਜੋ ਅਜੇ ਗਾਣਾ ਕੱਢਿਆ ਗਿਆ ਹੈ ਇਹ ਬਿਲਕੁਲ ਗਲਤ ਹੈ ਇਹ ਪੰਜਾਬ ਦੇ ਲੋਕਾਂ ਨੂੰ ਗਲਤ ਪੇਸ਼ ਕੀਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੂੰ ਅਤੇ ਸਿੱਧੂ ਮੂਸੇਵਾਲੇ ਨੂੰ ਇਸ ਗਾਣੇ ਦੇ ਕਰਕੇ ਪੰਜਾਬ ਦੇ ਲੋਕਾਂ ਦੇ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ

ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਜਲਦ ਹੀ ਸਿੱਧੂ ਮੂਸੇਵਾਲੇ ਦੇ ਉੱਪਰ ਜੋ ਪਿਛਲੇ ਸਮੇਂ ਦੇ ਵਿਚ ਪਰਚੇ ਦਰਜ ਹੋਏ ਸਨ ਉਨ੍ਹਾਂ ਮਾਮਲਿਆਂ ਨੂੰ ਫਿਰ ਤੋਂ ਦੁਬਾਰਾ ਖੁੱਲ੍ਹੇਗੀ ਅਤੇ ਉਨ੍ਹਾਂ ਦੀ ਨਿਰਪੱਖ ਜਾਂਚ ਕਰਵਾਏਗੀ ਇਸ ਦੌਰਾਨ ਲਾਲਜੀਤ ਸਿੰਘ ਭੁੱਲਰ ਵੱਲੋਂ ਹੋਰ ਕੀ ਗੱਲਬਾਤ ਕੀਤੀ ਗਈ ਉਸ ਨੂੰ ਜਾਣਨ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ