ਸੰਦੀਪ ਨੰਗਲ ਅੰਬੀਆਂ ਨੂੰ ਕਿਸ ਗੈਂਗਸਟਰ ਨੇ ਮਾਰਿਆ? ਕਿਸਦਾ ਕੀ ਕੁਨੈਕਸ਼ਨ? ਸੀਨੀਅਰ ਪੱਤਰਕਾਰ ਨੇ ਖੋਲ੍ਹੇ ਰਾਜ਼

ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ਮਾਮਲਾ: ਜੱਗੂ ਭਗਵਾਨਪੁਰੀਆ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਆਖ਼ੀ ਇਹ ਗੱਲ
ਜਲੰਧਰ, 15 ਮਾਰਚ-ਬੀਤੇ ਕੱਲ੍ਹ ਮੱਲ੍ਹੀਆਂ ਖ਼ੁਰਦ (ਜਲੰਧਰ) ਦੇ ਕਬੱਡੀ ਕੱਪ ਦੌਰਾਨ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸੰਬੰਧੀ ਜਿੱਥੇ ਲਾਰੈਂਸ ਬਿਸ਼ਨੋਈ ਗਰੁੱਪ ਵਲੋਂ ਜ਼ਿੰਮੇਵਾਰੀ ਲਈ ਗਈ ਹੈ, ਉੱਥੇ ਹੀ ਇਸ ਸੰਬੰਧੀ ਇਸ ਪੋਸਟ ਨੂੰ ਜੱਗੂ ਭਗਵਾਨਪੁਰੀਆ ਨੇ ਫਰਜ਼ੀ ਦੱਸਿਆ ਹੈ, ਜਿਸ ‘ਚ ਜੱਗੂ ਭਗਵਾਨਪੁਰੀਆ ਨਾਂ ਦੀ ਫੇਸਬੁੱਕ ਆਈ.ਡੀ ‘ਤੇ ਲਿਖਿਆ ਹੈ ਕਿ ਸੰਦੀਪ ਨੰਗਲ ਅੰਬੀਆਂ ਸਾਡਾ ਭਰਾ ਸੀ ਅਤੇ ਹਮੇਸ਼ਾ ਰਹੇਗਾ। ਬਹੁਤ ਦੁੱਖ ਹੈ ਉਸ ਦੇ ਚਲੇ ਜਾਣ ਦਾ। ਰੋਜ਼-ਰੋਜ਼ ਅਜਿਹੇ ਪੁੱਤ ਨਹੀਂ ਜੰਮਦੇ। ਅਸੀਂ ਕਬੱਡੀ ਨੂੰ ਪਰਮੋਟ ਕਰਦੇ ਹਾਂ। ਕੋਈ ਵੀ ਬਿਨਾਂ ਕਿਸੇ ਗੱਲ ਤੋਂ ਫੇਕ ਖ਼ਬਰ ਨਾ ਚਲਾਈ ਜਾਵੇ। ਪਹਿਲਾਂ ਇਹ ਸਭ ਵੈਰੀਫਾਈ ਕੀਤਾ ਜਾਵੇ।ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੌਤ ਤੇ ਟਵੀਟ ਕਰ ਕੇ ਦੁੱਖ ਦਾ ਪ੍ਰਗਟਾਵਾਂ ਕੀਤਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ |

ਵੱਡਾ ਖ਼ੁਲਾਸਾ: ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਜ਼ਿੰਮੇਵਾਰੀ
ਮਹਿਲ ਕਲਾਂ, 15 ਮਾਰਚ ਬੀਤੇ ਕੱਲ੍ਹ ਮੱਲ੍ਹੀਆਂ ਖ਼ੁਰਦ (ਜਲੰਧਰ) ਦੇ ਕਬੱਡੀ ਕੱਪ ਦੌਰਾਨ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਵਲੋਂ ਲਈ ਗਈ ਹੈ। ਸੋਸ਼ਲ ਮੀਡੀਆ ’ਤੇ ਲਾਰੈਂਸ਼ ਬਿਸ਼ਨੋਈ ਗਰੁੱਪ ਵਲੋਂ ਪਾਈ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਮ੍ਰਿਤਕ ਕਬੱਡੀ ਖਿਡਾਰੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਉਸ ਤੋਂ ਬਾਅਦ ਅੰਤਿਮ ਸਸਕਾਰ ਕੀਤਾ ਜਾਣਾ ਹੈ। ਉਧਰ ਸਥਾਨਕ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ