ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਮੱਲੀਆਂ ਕੱਪ ਦੇ ਟੂਰਨਾਮੈਂਟ ਦੌਰਾਨ ਚੱਲੀਆਂ ਗੋਲੀਆਂ

ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਮੱਲੀਆਂ ਕੱਪ ਦੇ ਟੂਰਨਾਮੈਂਟ ਦੌਰਾਨ ਚੱਲੀਆਂ ਗੋਲੀਆਂ

ਪੰਜਾਬੀਆਂ ਦੇ ਖੂਨ ‘ਚ ਰਚੀ ਖੇਡ ਕਬੱਡੀ ‘ਚ ਇਸ ਵੇਲੇ ਜਿਸ ਖਿਡਾਰੀ ਦੀ ਸਭ ਤੋਂ ਵਧੇਰੇ ਤੂਤੀ ਬੋਲ ਰਹੀ ਹੈ, ਉਹ ਹੈ ਸੰਦੀਪ ਸਿੰਘ ਸੰਧੂ ਨੰਗਲ ਅੰਬੀਆਂ। ਪੰਜਾਬ ਦੇ ਜੰਮਪਲ ਤੇ ਇੰਗਲੈਂਡ (ਬਰਮਿੰਘਮ) ਦੇ ਨਾਗਰਿਕ ਸੰਦੀਪ ਦੀ ਇਸ ਵੇਲੇ ਕਬੱਡੀ ‘ਚ ਪੂਰੀ ਚੜ੍ਹਤ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਨੰਗਲ ਅੰਬੀਆਂ ਦਾ ਜੰਮਪਲ ਸੰਦੀਪ ਕਬੱਡੀ ਦੇ ਆਲਮੀ ਕੱਪ ਤੋਂ ਬਿਨਾਂ ਹਰੇਕ ਗੁਰਜ਼ ਜਿੱਤ ਚੁੱਕਾ ਹੈ। ਆਲਮੀ ਕਬੱਡੀ ਲੀਗ ਦੀ ਚੈਂਪੀਅਨ ਯੂਨਾਈਟਡ ਸਿੰਘਜ਼ ਟੀਮ ਦੀ ਕਪਤਾਨੀ ਅਤੇ ਲੀਗ ਦੇ ਸਰਬੋਤਮ ਜਾਫੀ ਦੇ ਖਿਤਾਬ ਨੇ ਉਸ ਨੂੰ ਕਬੱਡੀ ਜਗਤ ਦਾ ਸੁਪਰ ਸਟਾਰ ਬਣਾ ਦਿੱਤਾ। ਅੱਜ ਹਰ ਟੂਰਨਾਮੈਂਟ ਦਾ ਸੰਚਾਲਕ ਚਾਹੁੰਦਾ ਹੈ ਕਿ ਸੰਦੀਪ ਉਨ੍ਹਾਂ ਦੇ ਕੱਪ ਦਾ ਸ਼ਿੰਗਾਰ ਬਣੇ। ਸੰਦੀਪ ਦਾ ਜਨਮ 9 ਸਤੰਬਰ 1983 ਨੂੰ ਸ: ਸਵਰਨ ਸਿੰਘ ਦੇ ਘਰ ਸ੍ਰੀਮਤੀ ਕਸ਼ਮੀਰ ਕੌਰ ਦੀ ਕੁੱਖੋਂ ਹੋਇਆ। ਤਿੰਨ ਭਰਾਵਾਂ ਅੰਗਰੇਜ਼ ਸਿੰਘ ਫੌਜੀ ਤੇ ਗੁਰਜੀਤ ਸਿੰਘ ਫਰਾਂਸ, ਦੋ ਭੈਣਾਂ ਮਨਜੀਤ ਕੌਰ ਤੇ ਬਲਜੀਤ ਕੌਰ ਦੇ ਲਾਡਲੇ ਭਰਾ ਸੰਦੀਪ ਸਿੰਘ ਨੇ 11ਵੀਂ ਜਮਾਤ ‘ਚ ਪੜ੍ਹਦਿਆਂ ਨੰਗਲ ਅੰਬੀਆਂ ਸਕੂਲ ਦੇ ਪ੍ਰਿੰ: ਸੁਖਚੈਨ ਸਿੰਘ ਦੀ ਪ੍ਰੇਰਨਾ ਸਦਕਾ ਖੇਡ ਦੀ ਸ਼ੁਰੂਆਤ ਕੀਤਿ