ਭਗਵੰਤ ਮਾਨ ਦੇ ਘਰ ਬਾਹਰ ਵਿਆਹ ਵਾਂਗ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ, ਲੱਗੇ ਡੀਜ਼ੇ

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਉਮੀਦਵਾਰਾਂ ਦੇ ਨਾਲ ਨਾਲ ਲੋਕਾਂ ਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲੇਗਾ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਦੀ ਤਾਂ ਭਗਵੰਤ ਮਾਨ ਇੱਕ ਘਰ ਦੇ ਬਾਹਰ ਭਲਕੇ ਗਿਣਤੀ ਵਾਲੇ ਦਿਨ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਕਰ ਦਿੱਤੀਅਾਂ ਗੲੀਅਾਂ ਹਨ ਜੀ ਹਾਂ ਤੁਹਾਨੂੰ ਦੱਸਦੀ ਕਿ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਚ ਸਾਫ ਦੇਖਿਆ ਜਾ ਸਕਦੈ ਕਿ ਭਗਵੰਤ ਮਾਨ ਦੇ ਘਰ ਦੇ ਬਾਹਰ ਵੱਡੀ ਐਲਈਡੀ ਲਗਾਈ

ਤਿਆਰੀ ਜਿੱਥੇ ਪੂਰਾ ਨਤੀਜਾ ਲਾਈਵ ਦੇਖਣ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਬੈਠਕ ਦੇ ਲਈ ਵੀ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਦਿਲਜੀਤ ਸਿੰਘ ਨੇ ਕਿਹਾ ਕਿ ੳੁਨ੍ਹਾਂ ਦੀ ਵੱਲੋਂ ਭਗਵੰਤ ਮਾਨ ਦੇ ਘਰ ਦੇ ਬਾਹਰ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਲੋਕਾਂ ਸਣੇ ਮੀਡੀਆ ਦੀ ਲਈ ਵੀ ਖਾਣ ਪੀਣ ਅਤੇ ਬੈਠਣ ਦੇ ਲਈ ਪੂਰਾ ਪ੍ਰਬੰਧ ਕੀਤਾ ਜਾ ਰਿਹਾ

ਉਨ੍ਹਾਂ ਦੱਸਿਆ ਕਿ ਇੱਥੇ ਇਕ ਸਟੇਜ ਵੀ ਬਣਾਈ ਜਾਵੇਗੀ ਅਤੇ ਇਸ ਤੋਂ ਬਾਅਦ ਇਸ ਰਸਤੇ ਤੋਂ ਭਗਵੰਤ ਮਾਨ ਲੋਕਾਂ ਨੂੰ ਸੰਬੋਧਨ ਕਰਨਗੇ ਦੱਸਦੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਕੁਝ ਹੀ ਘੰਟੇ ਬਾਕੀ ਬਚੇ ਨੇ ਜਿਸ ਦਾ ਲੋਕਾਂ ਸਣੇ ਉਮੀਦਵਾਰਾਂ ਦੀ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਲੋਕਾਂ ਦੀ ਵਿੱਚ ਵੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਆਖ਼ਿਰਕਾਰ ਕਿਸ ਦੀ ਸਰਕਾਰ ਬਣੇਗੀ