ਦੀਪ ਸਿੱਧੂ ਖਿਲਾਫ਼ ਬੋਲਣ ਵਾਲੇ ਦੇ ਘਰ ਪਹੁੰਚੇ ਸਿੰਘ

ਦੀਪ ਸਿੱਧੂ ਦੀ ਵਿਚਾਰਧਾਰਾ ਸਿੱਖਾਂ ਨੂੰ ਤੇ ਪੰਜਾਬ ਨੂੰ ਅਜਾਦ ਵੇਖਣ ਦੀ ਹੈ ਤੇ ਉਹ ਇਸ ਲਈ ਹਰ ਰਸਤਾ ਅਪਣਾਉਣਾ ਜਰੂਰੀ ਸਮਝਦਾ ਹੈ, ਉਹ ਪੰਜਾਬ ਦੀ ਅਜਾਦੀ ਲਈ ਹਰ ਸੰਘਰਸ਼ ਦਾ ਹਮਾਇਤੀ ਹੈ ਫਿਰ ਜਿਹੜੇ ਆਖਦੇ ਹਨ ਕਿ ਸਾਡੀ ਉਸ ਨਾਲ ਵਿਚਾਰਕ ਵਿਰੋਧਤਾ ਹੈ ਉਹਨਾਂ ਦੀ ਵਿਚਾਰਧਾਰਾ ਅਸਲ ਚ ਕੀ ਹੈ? ਤੁਸੀ ਅਸਲ ਚ ਪੰਥ ਵਿਰੋਧੀ ਹੋ ਪਰ ਇਹ ਮੰਨਣਾ ਨਹੀਂ ਚਾਹੁੰਦੇ ਤੁਸੀ ਪੰਥ ਦੇ ਝੰਡਿਆਂ ਬੁੰਗਿਆਂ ਨੂੰ ਨਫਰਤ ਕਰਦੇ ਹੋ .. ਤੁਸੀ ਦਿਖਾਵਾ ਕਰਦੇ ਹੋ ਪੰਜਾਬ ਬਚਾਉਣ ਦਾ ਪਰ ਤੁਹਾਡੇ ਕਰਮ ਪੰਜਾਬ ਨੂੰ ਉਜਾੜਨ ਵਾਲੇ ਹਨ .. ਤੁਸੀ ਦੀਪ ਦੇ ਵਿਰੋਧੀ ਨਹੀੰ ਤੁਸੀ ਉਸ ਰਾਹ ਦੇ ਵਿਰੋਧੀ ਹੋ ਜਿਸ ਤੇ ਉਹ ਤੁਰਦਾ ਹੈ .. ਤੁਹਾਡੀ ਨਫਰਤ ਦੀਪ ਦਾ ਸ਼ਰੀਰ ਮਾਰ ਸਕਦੀ ਹੈ ਪਰ ਦੀਪ ਬੁਝੇਗਾ ਕਿਵੇਂ? ਨਹੀਂ ਬੁਝ ਸਕਦਾ .. ਵਿਚਾਰਕ ਮੱਤਭੇਦ ਨਾਮ ਦੀ ਸ਼ੈਅ ਤੁਹਾਨੂੰ ਪੰਜਾਬ ਦੇ ਦੁਸ਼ਮਣ ਤੇ ਦਿੱਲੀ ਦੇ ਦਲਾਲ ਬਣਾ ਦਿੰਦੀ ਹੈ .. ਲਕੀਰ ਤੇ ਉਸ ਪਾਰ ਖੜਕੇ ਇਹ ਨਾਂ ਕਹੋ ਕਿ ਅਸੀਂ ਤੁਹਾਡੇ ਵਿਚਾਰਕ ਵਿਰੋਧੀ ਹਾਂ ਇਹ ਕਹੋ ਕਿ ਅਸੀਂ ਤੁਹਾਡੀ ਹਸਤੀ ਦੇ ਦੁਸ਼ਮਣ ਹਾਂ .. ਜਿੱਥੇ ਕਰੋੜਾ ਹਨ ਤੁਸੀ ਵੀ ਰਲ ਜਾਓ .. ਸਾਡੀ ਮੌਤ ਤੇ ਜਸ਼ਨ ਮਨਾਓ.. ਸਾਨੂੰ ਅਫਸੋਸ ਨਹੀਂ.. ਉਹ ਫਿਰ ਵੀ ਚੰਗੇ ਹਨ ਜਿਹੜੇ ਵਿਚਾਰਕ ਮੱਤਭੇਦਾਂ ਦੀ ਆੜ ਚ ਮਗਰਮੱਛ ਦੇ ਹੰਝੂ ਨਹੀਂ ਵਹਾ ਰਹੇ .. ਸਾਨੂੰ ਬੇਗੈਰਤ ਸੱਜਣਾ ਨਾਲੋਂ ਗੈਰਤਮੰਦ ਦੁਸ਼ਮਣ ਪਸੰਦ ਹਨ.. ਸਾਡੇ ਤੇ ਏਨਾਂ ਰਹਿਮ ਕਰੋ ਕਿ ਸਾਡੇ ਦੁਸ਼ਮਣ ਬਣ ਜਾਓ .. ਕਿਉਕੀ ਦੁਸ਼ਮਣਾ ਨਾਲ ਨਜਿੱਠਣਾ ਸਾਨੂੰ ਆਉਦਾਂ ਹੈ।
– ਅਮ੍ਰਿਤਪਾਲ ਸਿੰਘ

ਦੀਪ ਦਾ ਸਿਵਾ ਅਜੇ ਠੰਡਾ ਨਹੀੰ ਹੋਇਆ ਪਰ ਕੁਝ ਗਿਰਝਾਂ ਉਸਦੇ ਨਾਮ ਤੇ ਪੈਸੇ ਖਾਣ ਲੱਗ ਪਈਆਂ ਹਨ ਜਦੋਂ ਪਰਿਵਾਰ ਅਤੇ ਜਥੇਬੰਦੀ ਨੇੰ ਕਿਹਾ ਹੈ ਕਿ ਕੋਈ ਵੀ ਬੰਦਾ ਦੀਪ ਦੇ ਭੋਗ ਵਾਸਤੇ ਮਾਇਆ ਨਾਂ ਭੇਜੇ ਤਾਂ ਸਾਡੀ ਬੇਨਤੀ ਹੈ ਕਿ ਉਸ ਗੱਲ ਤੇ ਅਮਲ ਕਰੋ .. ਦੀਪ ਨੇੰ ਕਦੇ ਕਿਸੇ ਕੋਲੋਂ ਇੱਕ ਪੈਸਾ ਨਹੀੰ ਲਿਆ ਤੇ ਉਸਦੇ ਜਾਣ ਮਗਰੋੰ ਇਹ ਲੋਕ ਦੀਪ ਦਾ ਪਵਿੱਤਰ ਨਾਮ ਖਰਾਬ ਕਰ ਰਹੇ ਆ ..