ਦੀਪ ਸਿੱਧੂ ਦੇ ਪਿਤਾ ਨੇ ਸਬੂਤ ਨਾਲ ਕਰਤਾ ਖੁਲਾਸਾ

ਮੱਨੁਖੀ ਜੀਵਨ ਨੇ ਪਦਾਰਥ ਦੀ ਦੋੜ ਚ ਆਪਣਾ ਸਹਿਜ ਗਵਾ ਲਿਆ ਹੈ । ਪਰ ਦੀਪ ਨੇ ਸਹਿਜ ਨੂੰ ਬਹੁਤ ਮਜ਼ਬੂਤੀ ਨਾਲ ਫੜ ਲਿਆ ਸੀ । ਉਸ ਦਾ ਸਹਿਜ ਚ ਬੋਲਣਾ, ਸੁਣਨਾ ,ਤੁਰਨਾ , ਸੋਚਣਾ ਤੇ ਕਹਿਣਾ ਕਮਾਲ ਹੀ ਸੀ ।ਦਸ਼ਮੇਸ਼ ਪਾਤਿਸ਼ਾਹ ਦੀ ਬਖ਼ਸ਼ੀ ਦਾਤ ਸੀ , ਇਸ ਦਾਤ ਦੀ ਬਦੋਲਤ ਉਹ ਅਣਭੋਲ ਤੇ ਅਛੋਪਲੇ ਹੀ ਸਭ ਦੇ ਅਵਚੇਤਨ ਚ ਆਪਣੀ ਥਾਂ ਬਣਾ ਗਿਆ ਤੇ ਸਮੂਹਿਕ ਤੌਰ ਤੇ ਪੰਥ ਦੇ ਅਵਚੇਤਨ ਚ ਵੀ ।ਜੇ ਕਰ ਦੀਪ ਦੇ ਜਾਣ ਬਾਅਦ ਆਪ ਦੇ ਅੱਥਰੂ ਆਪ ਮੁਹਾਰੇ ਨਹੀਂ ਚੱਲਦੇ ਤਾਂ ਤੁਹਾਨੂੰ ਆਪਣੇ ਜੀਵਨ ਦੀ ਮੁਹਾਰ ਬਦਲਣ ਦੀ ਜ਼ਰੂਰਤ ਐ ਕਿਉਂ ਕਿ ਤੁਸੀ ਸਮੂਹਿਕ ਪੰਥਕ ਅਵਚੇਤਨ ਤੋਂ ਦੂਰ ਹੋ ।ਕੱਲ ਦੀਆਂ ਕੁਝ ਆਪ ਬੀਤੀਆਂ ਦਰਜ ਕਰ ਰਿਹਾ ।

ਕੱਲ 15 ਫ਼ਰਵਰੀ ਨੂੰ ਦਾਸ ਆਪਣੀ ਕਿਰਤ ਅਨੁਸਾਰ ਲੋਡ ਚੱਕਣ ਲਈ (Check In)ਕਰਨ ਲਈ ਸ਼ਿਪਿੰਗ ਆਫ਼ਿਸ ਦੀ ਤਾਕੀ ਕੋਲ ਖੜਾ ਸੀ ਤੇ ਕਲਰਕ ਨੇ ਦੱਸਿਆ ਕਿ ਅਜੇ ਉਡੀਕ ਕਰ ਪੇਪਰ ਤਿਆਰ ਨੀ । ਜਿਵੇਂ ਹੁਣ ਅਸੀਂ ਆਮ ਹੀ ਕਰਦੇ ਹਾਂ ਫੇਸਬੁੱਕ ਖੋਲੀ ਤੇ ਪਹਿਲੀ ਪੋਸਟ ਨੇ ਹੀ ਕਹਿਰ ਬਰਤਾ ਦਿੱਤਾ , ਪੋਸਟ ਵੇਖਦੇ ਹੀ ਆਪ ਮੁਹਾਰੇ ਹੰਝੂ ਵਹਿ ਤੁਰੇ ਦਾਹੜੇ ਤੋਂ ਹੁੰਦੇ ਹੋਏ ਕਾਲੇ ਰੰਗ ਦੀ ਜੈਕਿਟ ਇੰਝ ਭਿੱਜ ਗਈ ਜਿਵੇਂ ਮੀਂਹ ਚ । ਰੰਗ ਪੀਲ਼ਾ ਤੇ ਜਿਵੇਂ ਸਰੀਰ ਸਾਹ ਸਤ ਹੀਣ ਹੋ ਗਿਆ ਤੇ ਸ਼ਿਪਿੰਗ ਤਾਕੀ ਨਾਲ ਢਾਸਣਾ ਜਿਹਾ ਕਾ ਮਸਾਂ ਖੜਾ ਸੀ । ਇਹ ਸਭ ਵੇਖ ਕਲਰਕ ਭੱਜੀ ਆਈ ਤੇ ਪੁੱਛਿਆ “ What Happened “ ਯਕਦਮ ਮੂੰਹੋਂ ਨਿਕਲਿਆ “ My younger brother expired in accident “ ਉਹ ਹੁਣ ਸਾਡਾ ਸਭ ਦਾ ਭਰਾ ਹੀ ਤਾਂ ਸੀ ਹੋਰ ਕੀ ਆਖਦਾ ? ! ਕਲਰਕ ਨੇ ਆਸਰਾ ਦੇ ਕੁਰਸੀ ਤੇ ਬਿੱਠਾਂ ਦਿੱਤਾ ਤੇ ਭੱਜੀ ਭੱਜੀ ਗਈ ਤੇ ਪੀਣ ਲਈ ਪਾਣੀ ਦਿੱਤਾ ਤੇ ਧਰਵਾਸ ਦੇਣ ਲਈ ਆਖਣ ਲੱਗੀ “ Last year on Valentine’s day, my younger brother also expired. It was a day of absolute hell. ” ।

ਪਰ ਜੀਵਨ ਚ ਪਹਿਲੀ ਵਾਰ ਹੋਇਆ ਹੰਝੂ ਰੁਕ ਹੀ ਨਹੀਂ ਰਹੇ ਸਨ। ਕਲਰਕ ਆਪਣੇ ਦਫ਼ਤਰ ਗਈ ਤੇ ਚਾਕਲੇਟ ਦਾ ਬਾਕਸ ਲੈ ਕੇ ਆਈ ਤੇ ਮੇਰੇ ਹੱਥ ਫੜਾ ਆਖਣ ਲੱਗੀ “please remember those who still Love you brother and happy Valentine “ ਦੀਪ ਬਾਈ ਤੇਰੇ ਨਾਲ ਕੇਰੇ ਹੰਝੂਆਂ ਨੇ ਇਕ ਅਣਜਾਣ ਨੂੰ ਵੀ ਇਨਸਾਨੀਅਤ ਦੇ ਰਿਸ਼ਤੇ ਚ ਬੰਨ ਦਿੱਤਾ । ਛੋਟਾ ਭਾਈ ਚਰਨਜੀਤ ਤੇਜਾ ਆਖਦਾ ਹੁੰਦਾ ਕਿ “ ਹੰਝੂ ਅਰਦਾਸ ਵਾਂਗ ਇੰਤਹਾਈ ਪਾਕ ਅਤੇ ਪੰਜ ਵਿਕਾਰਾਂ ਤੋਂ ਮੁਕਤੀ ਦੀ ਅਵਸਥਾ ਹੁੰਦੀ ਹੈ, ਭਾਵੇਂ ਥੋੜ੍ਹਚਿਰੀ ਹੀ ਹੋਵੇ “ ਅਜੋਕੇ ਮਨੁੱਖ ਦਾ ਸਕਾ ਪਿਉ ਮਾਂ ਮਰਜੇ,ਉਹ ਰੋਂਦਾ ਨਹੀਂ, ਕਿਉਂਕਿ ਅਜੋਕਾ ਮਨੁੱਖ ਬੜਾ ” ਨੀਟ ਐਂਡ ਕਲੀਨ” ਇਹ ਸਮਝਦਾ ਕਿ ਲੋਕ ਕੀ ਕਹਿਣਗੇ ਜਿਵੇਂ ਰੋਣਾ ਵੀ ਅਸਭਿਅਕ ਹੋ ਗਿਆ ਹੋਵੇ ।