ਦੀਪ ਸਿੱਧੂ ਦੀ ਮਹਿਲਾ ਦੋਸਤ ਦੀ ਭਾਵੁਕ ਵੀਡਿਓ ਆਈ ਸਾਹਮਣੇ

ਭਿਆਨਕ ਸੜਕ ਹਾਦਸੇ ਵਿੱਚ ਦੀਪ ਸਿੱਧੂ ਦੀ ਦਰਦਨਾਕ ਮੌਤ ਤੋਂ ਬਾਅਦ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਹੈ। ਪੰਜਾਬੀ ਫ਼ਿਲਮ ਜਗਤ ਦੀਆਂ ਕਈ ਸ਼ਖ਼ਸੀਅਤਾਂ ਨੇ ਉਨ੍ਹਾਂ ਦੀ ਮੌਤ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। 15 ਫ਼ਰਵਰੀ 2022 ਮੰਗਲਵਾਰ ਦੀ ਰਾਤ ਜਦੋਂ ਇਹ ਹਾਦਸਾ ਹੋਇਆ, ਉਸ ਸਮੇਂ ਸਿੱਧੂ ਨਾਲ ਕਾਰ ਵਿੱਚ ਉਨ੍ਹਾਂ ਦੀ ਗਰਲਢਰੈਂਡ ਰੀਨਾ ਰਾਏ ਵੀ ਮੌਜੂਦ ਸੀ। ਦੀਪ ਸਿੱਧੂ ਫ਼ਿਲਮ ਜਗਤ ਦਾ ਹੀ ਨਹੀਂ ਪੰਜਾਬ ਦਾ ਚਮਕਦਾਰ ਸਿਤਾਰਾ ਸੀ। ਉਹ ਆਪਣੇ ਪਿੱਛੇ ਆਪਣੀ ਪਤਨੀ ਤੇ 11 ਸਾਲਾ ਬੇਟੀ ਨੂੰ ਛੱਡ ਗਏ ਹਨ।

ਕਾਬਿਲੇਗ਼ੌਰ ਹੈ ਕਿ ਇਸ ਹਾਦਸੇ ਦੇ ਸਮੇਂ ਰੀਨਾ ਰਾਏ ਸਿੱਧੂ ਦੇ ਨਾਲ ਕਾਰ ਦੀ ਅਗਲੀ ਸੀਟ `ਤੇ ਬੈਠੀ ਸੀ। ਹਾਦਸੇ ਦੇ ਸਮੇਂ ਕਾਰ ਦਾ ਸੱਜਾ ਹਿੱਸਾ ਯਾਨਿ ਡ੍ਰਾਈਵਰ ਸੀਟ, ਜਿੱਥੇ ਸਿੱਧੂ ਬੈਠੇ ਸੀ, ਉਹ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ, ਜਦਕਿ ਖੱਬਾ ਪਾਸਾ ਜਿੱਥੇ ਰੀਨਾ ਬੈਠੀ ਸੀ ਉਸ ਹਿੱਸੇ ਨੂੰ ਘੱਟ ਨੁਕਸਾਨ ਹੋਇਆ।ਇਸ ਹਾਦਸੇ ਤੋਂ ਬਾਅਦ ਸਿੱਧੂ ਦੀ ਰੀਨਾ ਨਾਲ ਇੱਕ ਸੋਸ਼ਲ ਮੀਡੀਆ `ਤੇ ਵਾਇਰਲ ਹੋਈ, ਜਿਸ ਵਿੱਚ ਉਹ ਦੋਵੇਂ ਇਕੱਠੇ ਵੈਲੇਨਟਾਈਨ ਸੈਲੀਬ੍ਰੇਟ ਕਰਦੇ ਨਜ਼ਰ ਆ ਰਹੇ ਹਨ। ਇਸ ਫ਼ੌਟੋ ਤੋਂ ਬਾਅਦ ਹਰ ਕੋਈ ਇਹੀ ਚਰਚਾ ਕਰ ਰਿਹਾ ਹੈ ਕਿ ਆਖ਼ਿਰ ਰੀਨਾ ਰਾਏ ਹੈ ਕੌਣ: ਤਾਂ ਆਓ ਤੁਹਾਨੂੰ ਦਸਦੇ ਹਾਂ ਰੀਨਾ ਬਾਰੇ ਕੁੱਝ ਖ਼ਾਸ ਗੱਲਾਂ:

ਰੀਨਾ ਰਾਏ ਅਮਰੀਕਾ ਦੇ ਸੈਨ ਫ਼ਰਾਂਸਿਸਕੋ ਦੀ ਰਹਿਣ ਵਾਲੀ ਹੈ। ਉਹ ਵੈਲੇਨਟਾਈਨ ਡੇਅ ਮਨਾਉਣ ਲਈ ਖ਼ਾਸ ਅਮਰੀਕਾ ਤੋਂ ਦਿੱਲੀ ਆਈ।

ਉਹ ਪੇਸ਼ੇ ਤੋਂ ਮਾਡਲ ਹੈ ਅਤੇ ਉਸ ਨੇ ਪੰਜਾਬੀ ਗੀਤਾਂ ਤੇ ਫ਼ਿਲਮਾਂ `ਚ ਵੀ ਕੰਮ ਕੀਤਾ ਹੈ।

ਰੀਨਾ ਰਾਏ ਪਹਿਲੀ ਵਾਰ ਉਦੋਂ ਚਰਚਾ ਵਿੱਚ ਆਈ, ਜਦੋਂ ਲਾਲ ਕਿਲਾ ਮਾਮਲੇ `ਚ ਸਿੱਧੂ `ਤੇ ਕੇਸ ਹੋਇਆ ਸੀ। ਉਸ ਸਮੇਂ ਸਿੱਧੂ ਨੂੰ ਗ੍ਰਿਫ਼ਤਾਰੀ ਦੇ ਡਰ ਤੋਂ ਅੰਡਰ ਗ੍ਰਾਊਂਡ ਹੋਣਾ ਪਿਆ ਸੀ। ਜਿਸ ਤੋਂ ਬਾਅਦ ਰੀਨਾ ਰਾਏ ਹੀ ਉਹ ਇਨਸਾਨ ਸੀ, ਜੋ ਉਸ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਹੈਂਡਲ ਕਰਦੀ ਸੀ। ਇਨ੍ਹਾਂ ਗੱਲਾਂ ਨੇ ਦੀਪ ਸਿੱਧੂ ਤੇ ਰੀਨਾ ਦਾ ਰਿਸ਼ਤਾ ਹੋਰ ਡੂੰਘਾ ਕਰ ਦਿਤਾ।

ਸਮੇਂ ਸਮੇਂ `ਤੇ ਇਹ ਜੋੜਾ ਸ਼ਰੇਆਮ ਸੋਸ਼ਲ ਮੀਡੀਆ `ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਰਿਹਾ ਹੈ। ਦੀਪ ਸਿੱਧੂ ਨੇ ਤਾਂ ਕੁੱਝ ਮਹੀਨੇ ਪਹਿਲਾਂ ਇੰਸਟਾਗ੍ਰਾਮ `ਤੇ ਇੱਕ ਪੋਸਟ ਪਾਈ, ਜਿਸ ਵਿੱਚ ਉਨ੍ਹਾਂ ਨੇ ਰੀਨਾ ਰਾਏ ਨੂੰ ਆਈ ਲਵ ਯੂ ਕਿਹਾ।ਜਦੋਂ ਰੀਨਾ ਨੂੰ ਹਸਪਤਾਲ `ਚ ਸਿੱਧੂ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਆਪਣੇ ਆਪ ਨੂੰ ਰੋਕ ਨਹੀਂ ਪਾਈ ਤੇ ਉੱਚੀ ਉੱਚੀ ਚੀਕਾਂ ਮਾਰ ਕੇ ਰੋਣ ਲੱਗ ਪਈ।

ਦੀਪ ਸਿੱਧੂ ਦੀ ਪਤਨੀ ਤੇ 11 ਸਾਲਾ ਕੁੜੀ ਵੀ ਹੈ। ਜੋ ਕਿ ਇਸ ਸਮੇਂ ਉਨ੍ਹਾਂ ਦੇ ਅੰਤਿਮ ਸਸਕਾਰ ਦੀ ਰਸਮ ਲਈ ਲੁਧਿਆਣਾ ਵਿੱਚ ਪਹੁੰਚੇ ਹੋਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਥਰੀਕੇ ਵਿੱਚ ਕੀਤਾ ਜਾਵੇਗਾ। ਮੰਗਲਵਾਰ ਨੂੰ ਹੋਏ ਇਸ ਸੜਕ ਹਾਦਸੇ ਨਾਲ ਦੀਪ ਸਿੱਧੂ ਦੀ ਦਰਦਨਾਕ ਮੌਤ ਤਾਂ ਹੋਈ, ਪਰ ਸਿੱਧੂ ਤੇ ਰੀਨਾ ਦੇ ਪਿਆਰ ਦਾ ਵੀ ਦੁਖਦਾਈ ਅੰਤ ਹੋ ਗਿਆ।