ਸਰੀ ‘ਚ ਪੰਜਾਬੀ ਦੀ ਗੋਲੀਆਂ ਮਾਰ ਕੇ ਹੱਤਿਆ

ਕੈਨੇਡਾ ਦੇ ਸ਼ਹਿਰ ਸਰੀ ਵਿਖੇ ਅਣਪਛਾਤੇ ਵਿਅਕਤੀਆਂ ਨੇ 24 ਸਾਲਾ ਪੰਜਾਬੀ ਨੌਜਵਾਨ ਯੁਵਰਾਜ ਜੱਬਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਸਰੀ ਆਰ.ਸੀ.ਐਮ.ਪੀ. ਦੀ ਬੁਲਾਰੀ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ ਪੁਲਿਸ ਨੰੂ ਰਾਤ 11:30 ਵਜੇ ਸਰੀ ਦੇ ਫਰੇਜ਼ਰ ਹਾਈਟਸ ਇਲਾਕੇ ਵਿਚ 168 ਸਟਰੀਟ ‘ਤੇ 104 ਐਵਨਿਊ ‘ਤੇ ਇਕ ਵਾਹਨ ਉਪਰ ਗੋਲੀਆਂ ਚੱਲਣ ਦੀ ਘਟਨਾ ਬਾਰੇ ਪਤਾ ਲੱਗਾ | ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਯੁਵਰਾਜ ਜੱਬਲ ਜ਼ਖ਼ਮੀ ਹਾਲਤ ਵਿਚ ਵਾਹਨ ਵਿਚ ਪਿਆ ਸੀ, ਜਿਸ ਦੇ ਗੋਲੀਆਂ ਲੱਗੀਆਂ ਸਨ | ਉਸ ਨੰੂ ਤੁਰੰਤ ਹਸਪਤਾਲ ਪਹੁੰਚਾਇਆ ਗਿਆ ,ਜਿੱਥੇ ਉਸ ਦੀ ਮੌਤ ਹੋ ਗਈ | ਪੁਲਿਸ ਦਾ ਮੰਨਣਾ ਹੈ ਕਿ ਇਹ ਮਿੱਥ ਕੇ ਕੀਤਾ ਗਿਆ ਕਤਲ ਹੈ ਤੇ ਵੈਨਕੂਵਰ ਇਲਾਕੇ ‘ਚ ਚੱਲ ਰਹੀ ਆਪਸੀ ਗੈਂਗਵਾਰ ਦੀ ਲੜਾਈ ਦਾ ਨਤੀਜਾ ਹੈ | ਜਾਂਚ ਏਜੰਸੀ ਇੰਟਾਗਰੇਟਿਡ ਹੋਮੋਸਾਇਡ ਇਨਵੈਸਟੀਗੇਸ਼ਨ ਟੀਮ ਯੁਵਰਾਜ ਦੇ ਕਤਲ ਦੀ ਜਾਂਚ ਕਰ ਰਹੀ ਹੈ |

ਕੈਨੇਡਾ ‘ਚ ਸਾਬਕਾ ਕਬੱਡੀ ਖਿਡਾਰੀ ਦੀ ਲਾਸ਼ ਮਿਲੀ

ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਲੈਂਗਲੀ ਵਿਖੇ ਉ ੱਘੇ ਕਬੱਡੀ ਖਿਡਾਰੀ ਰਹੇ 57 ਸਾਲਾ ਸਰਬਜੀਤ ਸਿੰਘ ਸੰਧਰ ਨਿੱਕੂ ਦੀ ਲਾਸ਼ ਬਰਾਮਦ ਕੀਤੀ ਹੈ | ਪੁਲਿਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਦੀ ਲਾਸ਼ ਲੈਂਗਲੀ ਦੀ 224 ਸਟਰੀਟ ਤੇ 16 ਐਵਨਿਊ ਨੇੜਿਓਾ ਮਿਲੀ ਹੈ | ਦੱਸਿਆ ਜਾਂਦਾ ਹੈ ਕਿ ਸਰਬਜੀਤ ਸਿੰਘ ਸੰਧਰ 43 ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਆਇਆ ਸੀ ਤੇ ਕੈਨੇਡਾ ‘ਚ ਹੀ ਉਸ ਨੇ ਆਪਣੀ ਪੜ੍ਹਾਈ ਮੁਕੰਮਲ ਕੀਤੀ ਸੀ | ਬਚਪਨ ਤੋਂ ਹੀ ਉਸ ਨੰੂ ਕਬੱਡੀ ਖੇਡਣ ਦਾ ਸ਼ੌਕ ਸੀ | ਸਰਬਜੀਤ ਸਿੰਘ ਰਿਚਮੰਡ ਕਬੱਡੀ ਕਲੱਬ ਦੇ ਸੰਸਥਾਪਕ ਮੈਂਬਰਾਂ ‘ਚੋਂ ਸੀ | 1999 ‘ਚ ਨਿੱਕੂ ਨੇ ਕਬੱਡੀ ਖੇਡਣੀ ਛੱਡ ਦਿੱਤੀ ਸੀ ਤੇ ਫਿਰ ਉਹ ਟਰੱਕ ਚਲਾਉਣ ਲੱਗ ਪਿਆ ਸੀ | ਪੁਲਿਸ ਸਰਬਜੀਤ ਸਿੰਘ ਸੰਧਰ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ |