ਵਿਆਹ ਦੀ ਵਰ੍ਹੇਗੰਢ ਮੌਕੇ ਨੀਰੂ ਬਾਜਵਾ ਨੇ ਪਤੀ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਨੀਰੂ ਬਾਜਵਾ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੀ ਹੈ। ਇਸ ਖ਼ੁਸ਼ੀ ਦੇ ਪਲ ਨੂੰ ਨੀਰੂ ਬਾਜਵਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। ਨੀਰੂ ਬਾਜਵਾ ਨੇ ਇੰਸਟਾਗ੍ਰਾਮ ’ਤੇ ਪਤੀ ਨਾਲ ਕੁਝ ਤਸਵੀਰਾਂ ਤੇ ਇਕ ਵੀਡੀਓ ਸਾਂਝੀ ਕੀਤੀ ਹੈ।

ਇਸ ਪੋਸਟ ਦੀ ਕੈਪਸ਼ਨ ’ਚ ਨੀਰੂ ਲਿਖਦੀ ਹੈ, ‘ਹਰ ਗੁੱਸੇ ਵਾਲੀ ਮਹਿਲਾ ਪਿੱਛੇ ਇਕ ਮਰਦ ਦਾ ਹੱਥ ਹੁੰਦਾ ਹੈ, ਜਿਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਨੇ ਕੀ ਗਲਤ ਕੀਤਾ ਹੈ। ਵਰ੍ਹੇਗੰਢ ਮੁਬਾਰਕ। ਇਕ ਹੋਰ ਸਾਲ ਲੰਘ ਗਿਆ। ਮੈਨੂੰ ਯਕੀਨ ਹੈ ਕਿ ਮੇਰਾ ਤੋਹਫ਼ਾ ਤਿਆਰ ਹੋਵੇਗਾ। ਆਖਰੀ ਵੀਡੀਓ ਤੁਹਾਡੀ ਮੈਨੂੰ ਬਹੁਤ ਪਸੰਦ ਹੈ।’

ਨੀਰੂ ਬਾਜਵਾ ਤੇ ਉਸ ਦੇ ਪਤੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਨੀਰੂ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ’ਤੇ ਕੁਮੈਂਟ ਕਰਕੇ ਉਸ ਨੂੰ ਵਧਾਈਆਂ ਦੇ ਰਹੇ ਹਨ।

ਦੱਸ ਦੇਈਏ ਕਿ ਨੀਰੂ ਬਾਜਵਾ ਨੇ ਹਾਲ ਹੀ ’ਚ ਆਪਣੀ ਆਗਾਮੀ ਫ਼ਿਲਮ ‘ਲੌਂਗ ਲਾਚੀ 2’ ਦਾ ਐਲਾਨ ਕੀਤਾ ਸੀ। ਇਸ ਫ਼ਿਲਮ ’ਚ ਨੀਰੂ ਬਾਜਵਾ ਤੇ ਅੰਬਰਦੀਪ ਸਿੰਘ ਮੁੱਖ ਭੂਮਿਕਾ ਨਿਭਾਉਣ ਵਾਲੇ ਹਨ। ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ।