ਅਮਰੀਕਾ- ਲੜਕੇ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਭਾਰਤੀ ਨੀਰਜ ਚੋਪੜਾ ਨੂੰ ਸਜ਼ਾ

ਮਿਨੀਪੋਲਿਸ ਵਿਚ ਇਕ ਸੰਘੀ ਅਦਾਲਤ ਨੇ ਭਾਰਤੀ ਮੂਲ ਦੇ ਇਕ ਅਮਰੀਕੀ ਨੂੰ ਇਕ 16 ਸਾਲਾਂ ਦੇ ਮੁੰਡੇ ਨਾਲ ਅ ਸ਼ ਲੀ ਲ ਵਿਵਹਾਰ ਕਰਨ ਦੇ ਮਾਮਲੇ ਵਿਚ 15 ਮਹੀਨੇ ਦੀ ਸਜ਼ਾ ਸੁਣਾਈ ਹੈ। ਨਿਆਂ ਵਿਭਾਗ ਅਨੁਸਾਰ ਜੱਜ ਨੈਨਸੀ ਈ. ਬਰਾਸੇਲ ਨੇ 41 ਸਾਲਾ ਭਾਰਤੀ ਨੀਰਜ ਚੋਪੜਾ ਨੂੰ ਦੋਸ਼ੀ ਕਰਾਰ ਦਿੰਦਿਆਂ ਸਜਾ ਦੇਣ ਦਾ ਐਲਾਨ ਕੀਤਾ। ਇਹ ਘਟਨਾ ਜੁਲਾਈ 2019 ਵਿਚ ਇਕ ਜਹਾਜ਼ ਵਿਚ ਵਾਪਰੀ ਸੀ।

ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 2019 ਵਿਚ ਹਵਾਈ ਜਹਾਜ਼ ਵਿਚ ਆਪਣੇ ਨਾਲ ਬੈਠੇ ਇਕ ਨਾਬਾਲਗ ਮੁੰਡੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।ਅਮਰੀਕੀ ਨਿਆ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ, ਜ਼ਿਲ੍ਹਾ ਜੱਜ ਨੈਨਸੀ ਈ. ਬ੍ਰੈਸਲ ਨੇ ਮਿਨੀਆਪੋਲਿਸ ਨਿਵਾਸੀ ਨੀਰਜ ਚੋਪੜਾ ਨੂੰ ਬੋਸਟਨ ਤੋਂ ਮਿਨੀਆਪੋਲਿਸ ਦੀ ਉਡਾਣ ਦੌਰਾਨ ਜਹਾਜ਼ ਵਿਚ ਇਕ ਮੁੰਡੇ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਸਜ਼ਾ ਸੁਣਾਈ।3 ਦਿਨ ਚੱਲੀ ਸੁਣਵਾਈ ਤੋਂ ਬਾਅਦ ਪਿਛਲੇ ਸਾਲ ਜੁਲਾਈ ਵਿਚ ਚੋਪੜਾ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਚੋਪੜਾ ਨੇ ਅਪ੍ਰੈਲ 2019 ਵਿਚ ਬੋਸਟਨ ਤੋਂ ਮਿਨੀਆਪੋਲਿਸ ਜਾਣ ਵਾਲੀ ‘ਜੈੱਟ ਬਲੂ’ ਦੀ ਉਡਾਣ ਵਿਚ ਨੇੜਲੀ ਸੀਟ ’ਤੇ ਬੈਠੇ ਇਕ 16 ਸਾਲ ਦੇ ਮੁੰਡੇ ਦਾ ਜਿਨਸੀ ਸ਼ੋਸ਼ਣ ਕੀਤਾ ਸੀ।